Calendar Content 2026

ਅਜ਼ਾਦ ਪਛਾਣ ਦੀ ਮੁੜ ਪ੍ਰਾਪਤੀ/ Reclaim the Sovereign Identity

ਧੁਰ ਦਰਗਾਹੋਂ ਹਮ ਲਈ ਪਾਤਸਾਹੀ, ਸ੍ਰੀ ਸਤਿਗੁਰ ਕੇ ਮੁਖ ਤੇ ਪਾਹੀ॥ ਸਿੰਘ ਹੋਇ ਰਾਖੈ ਕਿਮ ਕਾਣ, ਐਰੇ ਗੈਰੇ ਕਾ ਸੰਗਹਿ ਫੁਰਮਾਣ॥ ~ ਪ੍ਰਾਚੀਨ ਪੰਥ ਪ੍ਰਕਾਸ਼

 

ਸੁਤੰਤਰ/ਅਜ਼ਾਦ ਪਛਾਣ ਦੀ ਮੁੜ ਪ੍ਰਾਪਤੀ ਦਾ ਸਫ਼ਰ ਆਪਣੇ ਅੰਦਰੋਂ ਸ਼ੁਰੂ ਹੁੰਦਾ ਹੈ। ਰਾਜਹੀਣ ਕੌਮਾਂ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਘੱਟ ਗਿਣਤੀ ਭਾਈਚਾਰੇ ਵਜੋਂ ਨਹੀਂ, ਸਗੋਂ ਇੱਕ ਸੁਤੰਤਰ ਸਭਿਆਚਾਰ ਵਜੋਂ ਮੁੜ ਦੇਖਣਾ ਚਾਹੀਦਾ ਹੈ। ਸਿੱਖ ਰਾਜ ਪ੍ਰਬੰਧ ਦੀ ਵਿਰਾਸਤ ਨੂੰ ਮੁੜ ਸਮਝੋ — ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲਾਂ ਤੱਕ। “ਹੱਕ ਮੰਗਣ” ਦੀ ਥਾਂ “ਜ਼ਿੰਮੇਵਾਰੀ ਨਿਭਾਉਣ” ਨੂੰ ਅਪਣਾਓ। ਹਰ ਸਿੱਖ ਆਪਣੇ ਆਪ ਨੂੰ ਕਿਸੇ ਹੋਰ ਦੇ ਰਾਜ ਦੀ ਪਰਜਾ ਨਹੀਂ, ਸਗੋਂ ਰਾਜ ਯੋਗ ਦਾ ਧਾਰਕ ਸਮਝੇ| ਓਹ ਜਿੱਥੇ ਦਾ ਵੀ ਵਸਨੀਕ ਹੋਵੇ “ਜਰਵਾਣੇ ਦੀ ਭਖਿਆ” ਤੇ “ਗਰੀਬ ਦੀ ਰੱਖਿਆ” ਤੇ ਪਹਰਾ ਦੇਵੇ |

 

Dhūr Dargāho(n) ham laee pātsāhī,Srī Satigur ke mukh te pāhī.
Singh hoi rākhae kim kāṇ, aire gaire kā sangahi furmān.

 

Reclaim the Sovereign Identity The journey begins within. A stateless people must first redefine themselves as a sovereign civilization rather than a minority community. Relearn Sikh governance heritage — from Misl federations to Sarbat Khalsa assemblies. Replace “rights-seeking” with “responsibility-bearing.” See every Sikh not as a subject of others’ rule, but as a custodian of Raj Yog — the art of righteous governance.

ਗੁਰੂ ਤੇ ਅਟੱਲ ਵਿਸ਼ਵਾਸ/ Unwavering faith in the Guru

ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਹਿੰਦ ਦੀ ਲੜਾਈ (ਮਈ ੧੭੧੦)ਦੌਰਾਨ ਦਸਮੇ ਪਾਤਸ਼ਾਹ ਵੱਲੋਂ ਦਿੱਤੇ ਪੰਜ ਤੀਰਾਂ ਵਿੱਚੋਂ ਤੀਰ ਚਲਾਇਆ, ਤਾਂ ਇੱਕ ਤੂਫ਼ਾਨ ਨੇ ਘੱਟ ਗਿਣਤੀ ਸਿੱਖਾਂ ਦੇ ਹੱਕ ਵਿੱਚ ਪਾਸਾ ਪਲਟ ਦਿੱਤਾ।

ਅੱਜ ਸਮਝਣ ਦੀ ਲੋੜ ਹੈ ਗੁਰੂ ਤੇ ਅਟੱਲ ਵਿਸ਼ਵਾਸ ਰਾਜ ਲਈ ਬੁਨਿਆਦੀ ਸ਼ਰਤ ਹੈ| ਗੁਰੂ ਪਹਿਲਾਂ ਹਿਰਦਾ ਸ਼ੁੱਧ ਕਰਦਾ ਹੈ। ਜਦੋਂ ਮਨੁੱਖ ਦਾ ਦਿਲ ਸਾਫ਼ ਹੋ ਜਾਂਦਾ ਹੈ ਤੇ ਉਸਦੀ ਇੱਛਾ ਸਿਰਫ਼ ਭਲੇ ਲਈ ਰਹਿ ਜਾਂਦੀ ਹੈ, ਤਦ ਗੁਰੂ ਆਪ ਉਸਨੂੰ ਰਾਜ ਦਾ ਅਧਿਕਾਰੀ ਬਣਾਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਇਸਦੀ ਜੀਵੰਤ ਉਦਾਹਰਨ ਹਨ — ਉਨ੍ਹਾਂ ਦਾ ਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਅਗਿਆ ਤੇ ਸਰਬੱਤ ਦੇ ਭਲੇ ਲਈ ਸੀ — ਗਰੀਬਾਂ ਨੂੰ ਜ਼ਮੀਨ ਮਿਲੀ, ਜ਼ੁਲਮ ਖਤਮ ਹੋਇਆ, ਤੇ ਨਿਆਂ ਸਥਾਪਤ ਹੋਇਆ। ਇਹ ਰਾਜ ਗੁਰੂ ਦੀ ਮਿਹਰ ਦਾ ਪ੍ਰਗਟ ਰੂਪ ਸੀ।

During the Battle of Sirhind (May 1710), Baba Banda Singh Bahadur shot one of the five arrows given to him by the Tenth Guru. A storm arose, turning the tide of battle in favor of the vastly outnumbered Sikhs.

Today, it is vital to understand that unwavering faith in the Guru is the fundamental condition for sovereignty. The Guru first purifies the heart. When a person’s heart becomes pure and their only desire is the welfare of all, the Guru Himself grants them the authority to rule. Baba Banda Singh Bahadur is a living example of this truth — his sovereignty was established under the command of Guru Gobind Singh Ji and for the good of all. The poor received land, tyranny was abolished, and justice was established.This rule was the manifest expression of the Guru’s grace.

ਰਾਜਨੀਤਿਕ ਕਲਪਨਾ ਨੂੰ ਮੁੜ ਜਗਾਓ!/Revive Political Imagination

ਗੁਰੂ ਜੀ ਦੇ ਬਚਨਾਂ “ਰਾਜ ਕਰੇਗਾ ਖਾਲ਼ਸਾ” ਉਤੇ ਹਰੇਕ ਸਿੱਖ ਦਾ ਅਟੱਲ ਵਿਸ਼ਵਾਸ ਸੀ| ਉਪਰੋਕਤ ਚਿੱਤਰ ਪਿੰਡ ਵਾਂ (ਅੰਮ੍ਰਿਤਸਰ) ਦੀ ਅਸਾਵੀਂ ਜੰਗ (੨੪ ਦਿਸੰਬਰ ੧੭੨੬) ਵੇਲ਼ੇ ਦੀ ਹੈ| ਭਾਈ ਤਾਰਾ ਸਿੰਘ ਨੇ ਕਿਹਾ ਕਿ — “ਸਾਡੇ ਆਪਣੇ ਰਾਜ ਵਿੱਚ ਅਸੀਂ ਆਪਣੇ ਸੇਵਕਾਂ ਨੂੰ ਹਾਥੀ ਵੰਡਿਆ ਕਰਾਂਗੇ” — ਜੋ ਗੱਲ ਇਕ ਸਦੀ ਬਾਅਦ ਸੱਚ ਹੋ ਗਈ।

 

ਮਨੁੱਖ ਨੂੰ ਗੁਲਾਮ ਰੱਖਣ ਲਈ ਬਣਾਈਆਂ ਰਾਜ ਪ੍ਰਣਾਲੀਆਂ ਨੇ ਸਾਨੂੰ ਦੁਨਿਆਵੀ ਸਹਾਰਿਆਂ ਦੀ ਸੋਚ ਸਿਖਾਈ, ਪਰ ਸੁਤੰਤਰਤਾ ਸਿਰਜਣਾਤਮਕਤਾ ਮੰਗਦੀ ਹੈ। ਹੁਣ ਸਮਾਂ ਹੈ ਸਿੱਖ ਮੂਲ ਸਿਧਾਂਤਾਂ ਤੋਂ ਰਾਜ ਦੀ ਕਲਪਨਾ ਨੂੰ ਦੁਬਾਰਾ ਜਗਾਉਣ ਦਾ — ਉਹ ਕਲਪਨਾ ਜੋ ਧਰਮ, ਇਨਸਾਫ਼ ਤੇ ਸਰਬੱਤ ਦੇ ਭਲੇ ’ਤੇ ਆਧਾਰਿਤ ਹੈ । ਸਿੱਖ ਪਰੰਪਰਾਵਾਂ ਵਿੱਚ ਦਰਜ ਸਰਬ-ਸਹਿਮਤੀ (ਸਰਬੱਤ ਖ਼ਾਲਸਾ), ਨਿਆਂ ਅਤੇ ਪਦਾਰਥ ਦੇ ਸਿਧਾਂਤਾਂ ਨੂੰ ਮੁੜ ਸਮਝੋ ਤੇ ਆਧੁਨਿਕ ਯੁੱਗ ਲਈ ਵਿਆਖਿਆ ਕਰੋ। ਆਪਣੇ ਆਪ ਨੂੰ ਇਹ ਸਵਾਲ ਪੁੱਛੋ — “ਜੇ ਸਰਬੱਤ ਦਾ ਭਲਾ ਅੱਜ ਦੀ ਰਾਜਨੀਤੀ ਦਾ ਅਧਾਰ ਬਣੇ, ਤਾਂ ਉਹ ਕਿਹੋ ਜਿਹਾ ਹੋਵੇ?” ਇੱਕ ਖ਼ੁਦਮੁਖ਼ਤਿਆਰ ਬੌਧਿਕ ਪਰੰਪਰਾ ਬਣਾਓ ਜੋ ਸਿੱਖ ਮੂਲਾਂ ਤੋਂ ਪ੍ਰੇਰਿਤ ਨਵੇਂ ਰਾਜਨੀਤਿਕ ਤੇ ਪ੍ਰਸ਼ਾਸਕੀ ਮਾਡਲ ਰਚ ਸਕੇ — ਜਿੱਥੇ ਰਾਜ, ਸ਼ਕਤੀ ਨੂੰ ਮਾਨਣ ਦਾ ਨਾਂ ਨਹੀਂ ਬਲਕਿ ਸੇਵਾ ਤੇ ਧਰਮ ਦਾ ਪ੍ਰਗਟ ਰੂਪ ਹੋਵੇ।

 

Every Sikh had unshakable faith in Guru Ji’s words, “Raj Karega Khalsa” (the Khalsa will rule).The image depicts the Battle of village Wan (Amritsar) on December 24, 1726. Bhai Tara singh said that During our own rule, we would distribute elephants among our servants – which actually happened a century later.

Revive Political Imagination Colonial systems taught dependence; sovereignty demands creativity. Reawaken the ability to imagine governance from Sikh first principles. Revisit ancient models of consensus, justice, and revenue rooted in Sikh ethics. Ask new questions: “What would Sarbat da Bhala look like in modern policy?” Build an indigenous intellectual tradition capable of designing statecraft anew.

ਪ੍ਰਤੀਕਿਰਿਆ ਤੋਂ ਰਣਨੀਤੀ ਵੱਲ/ From Reaction to Strategy

੧੭੨੬ ਨੂੰ ਚਵਿੰਡੇ ਪਿੰਡ ਵਿੱਚ ਵੀਹ ਸਿੰਘਣੀਆਂ ਨੇ ਘਰਾਂ ਵਿੱਚ ਕਿਲ੍ਹੇ ਵਰਗੀ ਮੋਰਚੇਬੰਦੀ ਕਰਕੇ ਜਾਫਰ ਬੇਗ ਸੂਬੇਦਾਰ ਨੂੰ ਫੌਜ ਸਮੇਤ ਭਜਾ ਦਿੱਤਾ। ਇਨ੍ਹਾਂ ਬਹਾਦਰ ਕੌਰਾਂ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਦਸਮ ਪਿਤਾ ਦੇ ਖੰਡੇ-ਬਾਟੇ ਦੇ ਅੰਮ੍ਰਿਤ ਨੇ ਚਿੜੀਆਂ ਵਿੱਚ ਬਾਜ਼ ਨੂੰ ਝਪਟਣ ਦੀ ਤਾਕਤ ਭਰ ਦਿੱਤੀ ਹੈ।

ਅੱਜ ਸਮਝਣ ਵਾਲੀ ਗੱਲ ਹੈ ਕਿ ਪ੍ਰਤੀਕਿਰਿਆ ਕਰਨ ਵਾਲਾ ਮਨ ਸਿਰਫ਼ ਵਿਰੋਧ ਕਰਦਾ ਹੈ, ਪਰ ਰਣਨੀਤਿਕ ਮਨ ਰਚਨਾ ਕਰਦਾ ਹੈ।ਅਸਲ ਰਾਜਨੀਤਿਕ ਪਕਿਆਈ ਤਦ ਆਉਂਦੀ ਹੈ ਜਦੋਂ ਜਜ਼ਬਾਤੀ ਗੁੱਸਾ ਸੁਚੇਤ ਕਰਵਾਈ ਵਿੱਚ ਬਦਲ ਜਾਵੇ।ਸਿੱਖ ਪੁਨਰ ਸੁਰਜੀਤੀ ਵਿਰੋਧ ਨਾਲ ਨਹੀਂ, ਸੰਗਠਿਤ ਸੋਚ ਅਤੇ ਯੋਜਨਾ ਨਾਲ ਆਵੇਗੀ। ਜਦੋਂ ਅਸੀਂ ਵਿਰੋਧ ਤੋਂ ਉੱਪਰ ਉਠ ਕੇ ਸੰਘਰਸ਼ ਨੂੰ ਦਿਸ਼ਾ ਦਿੰਦੇ ਹਾਂ, ਤਦ ਕੌਮ ਆਪਣੀ ਤਾਕਤ ਨੂੰ ਰਚਨਾਤਮਕ ਰੂਪ ਦਿੰਦੀ ਹੈ। ਰਾਜ ਦੀ ਬੁਨਿਆਦ ਸਾਂਝੀ ਦ੍ਰਿਸ਼ਟੀ ਅਤੇ ਅਨੁਸ਼ਾਸਨ ਨਾਲ ਬਣਦੀ ਹੈ।

In 1726, in the village of Chawinda, twenty Sikh women fortified themselves inside a house like a fortress and drove away Subedar Jafar Beg along with his troops. These brave Kaurs showed the world how the Amrit of the Tenth Guru fills sparrows with the strength to strike like hawks.

Today, it must be understood that a reactive mind only resists, while a strategic mind creates.True political maturity comes when emotional anger transforms into conscious action.Sikh resurgence will not come through opposition, but through organized thought and deliberate planning.When we rise above mere resistance and give direction to our struggle, the nation channels its strength into creation.The foundation of sovereignty is built by shared vision and disciplined unity.

ਰਣਨੀਤਿਕ ਦ੍ਰਿਸ਼ਟੀ ਅਤੇ ਦੂਰਅੰਦੇਸ਼ੀ / Strategic vision and foresight

ਭਾਈ ਮਨੀ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਤੀਸਰੇ ਗ੍ਰੰਥੀ ਸਿੰਘ ਸਨ| ਆਪ ਜੀ ਦੇ ਦਾਦਾ ਜੀ ਸਮੇਤ 11 ਭਰਾ ਅਤੇ 7 ਪੁੱਤਰ ਵੀ ਪੰਥ ਲਈ ਸ਼ਹੀਦ ਹੋਏ ।

ਸਾਮਰਾਜ ਢਹਿ ਜਾਂਦੇ ਹਨ, ਪਰ ਸਭਿਆਚਾਰਕ ਸੋਚ ਵਾਲੀਆਂ ਕੌਮਾਂ ਸਦੀਆਂ ਤੱਕ ਜੀਊਂਦੀਆਂ ਹਨ। ਨੇਤਾਵਾਂ ਨੂੰ ਅਗਾਓਂ -ਯੋਜਨਾ, ਅਰਥਸ਼ਾਸਤਰ ਅਤੇ ਕੂਟਨੀਤੀ ਵਿੱਚ ਤਿਆਰ ਕਰੋ — ਤਾਂ ਜੋ ਉਹ ਅਗਲੇ ਸੌ ਸਾਲਾਂ ਲਈ ਸੋਚ ਸਕਣ | ਸਾਨੂੰ ਪੰਜ ਸਾਲਾਂ ਦੇ ਵੋਟਰਾਂ ਵਾਂਗ ਨਹੀਂ, ਸੌ ਸਾਲਾਂ ਦੀ ਸਭਿਆਚਾਰ ਵਾਂਗ ਸੋਚਣਾ ਚਾਹੀਦਾ |ਸਿੱਖ, ਯਹੂਦੀ, ਆਇਰਿਸ਼ ਅਤੇ ਕੋਰੀਆਈ ਪੁਨਰ ਸੁਰਜੀਤੀ ਲਹਿਰਾਂ ਦਾ ਅਧਿਐਨ ਕਰੋ — ਜਿਹੜੀਆਂ ਵਿਖਾਉਂਦੀਆਂ ਹਨ ਕਿ ਕਿਸ ਤਰ੍ਹਾਂ ਸਹਜ ਪਰ ਅਨੁਸ਼ਾਸਿਤ ਢੰਗ ਨਾਲ ਕੌਮਾਂ ਆਪਣੇ ਆਪ ਨੂੰ ਪੈਰਾਂ ਭਾਰ ਕਰਦੀਆਂ ਹਨ।

Strategic Foresight and Long-Range Vision

Bhai Mani Singh Ji was the third Head Granthi (Scripture Keeper) of Sri Harmandir Sahib. Including his grandfather, eleven brothers, and seven sons, all attained martyrdom for the Panth.

Strategic Foresight and Long-Range Vision Empires fall, but civilizational thinkers plan beyond centuries. Train leaders in scenario planning, economics, and diplomacy. Think like a 100-year civilization — not a five-year electorate. Study the Sikh, Jewish, Irish, and Korean renaissances as templates for delayed but disciplined resurgence.

ਆਰਥਿਕ ਅਤੇ ਬੌਧਿਕ ਸੁਤੰਤਰਤਾ/ Economic & Intellectual Sovereignty

ਅਕਤੂਬਰ 1762 ਅਬਦਾਲੀ ਸਿੰਘ ਨੂੰ ਉਸਨੇ ਸੁਲਾਹ ਦੀ ਚਿੱਠੀ ਭੇਜੀ,ਪਰ ਸਿੰਘਾਂ ਨੇ ਨਾ ਸਿਰਫ਼ ਅਬਦਾਲੀ ਨੂੰ ਪੰਜਾਬ ਤੋਂ ਭਜਾਏਆ ਬਲਕਿ ਰਾਖੀ ਅਤੇ ਇਨਸਾਫ ਦੇ ਪਰਬੰਧ ਕੀਤੇ ਜੋ ਬਾਅਦ ਵਿੱਚ ਸਿੱਖ ਰਾਜ ਦਾ ਧੁਰਾ ਬਣੇ |
ਜਿਹੜੀਆਂ ਕੌਮਾਂ ਦਾ ਆਪਣੇ ਵਿਚਾਰਾਂ ਅਤੇ ਧਨ/ਸਾਧਨਾਂ ’ਤੇ ਕਾਬੂ ਨਹੀਂ ਹੁੰਦਾ, ਉਹ ਕੌਮ ਲੰਮਾ ਸਮਾਂ ਟਿਕ ਨਹੀਂ ਸਕਦੀ।ਖੇਤੀਬਾੜੀ, ਉਤਪਾਦਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਿੱਖ ਵਪਾਰਿਕ ਚੇਤਨਾ ਨੂੰ ਆਧਾਰ ਬਣਾ ਕੇ ਸਵੈ-ਨਿਰਭਰ ਸਥਾਨਕ ਆਰਥਿਕ ਪ੍ਰਣਾਲੀਆਂ ਖੜ੍ਹੀਆਂ ਕਰੋ। ਸਿੱਖ ਆਰਥਿਕ, ਕਾਨੂੰਨੀ ਅਤੇ ਨੀਤੀਗਤ ਚਿੰਤਨ ਨੂੰ ਦੁਬਾਰਾ ਜੀਵੰਤ ਕਰਨ ਲਈ ਚਿੰਤਨ ਕੇਂਦਰ (Think Tanks) ਅਤੇ ਡਿਜ਼ਿਟਲ ਵਿਦਿਆਲੇ ਸਥਾਪਤ ਕਰੋ। ਵਿਸ਼ਵ ਭਰ ਵਿੱਚ ਫੈਲੇ ਸਿੱਖ ਪ੍ਰਵਾਸੀ ਭਾਈਚਾਰੇ ਦੀ ਤਾਕਤ — ਉਹਨਾਂ ਦਾ ਧਨ, ਗਿਆਨ, ਖੋਜ ਅਤੇ ਰਾਹਨੁਮਾਈ ਪੰਜਾਬ ਦੀ ਚੜਦੀ ਕਲਾ ਵੱਲ ਲਿਜਾ ਸਕਦੀ ਹੈ |

In October 1762, Ahmad Shah Abdali sent a letter seeking peace with the Sikhs — but instead of yielding, the Khalsa not only drove Abdali out of Punjab, they also established systems of protection and justice that later became the foundation of the Sikh Raj.

A nation that lacks control over its own ideas and its economic resources cannot endure for long. Build self-reliant local economies rooted in Sikh entrepreneurial consciousness — through agriculture, production, and technology. Establish think tanks and digital universities to revive Sikh economic, legal, and policy thought. The global Sikh diaspora’s strength — their wealth, knowledge, research, and guidance — can lead Punjab once again toward Chardi Kala

ਜ਼ਖ਼ਮਾਂ ਨੂੰ ਸੂਰਜ ਬਣਾਓ/ Heal Historical Trauma

ਫ਼ਰਵਰੀ ੧੭੬੨ ਵਿੱਚ ਸਿੱਖਾਂ ਨੇ 36 ਘੰਟਿਆਂ ਦੌਰਾਨ ਅੱਧੀ ਕੌਮ ਸ਼ਹੀਦ ਹੋ ਗਈ। ਸ਼ਾਮ ਦੀ ਅਰਦਾਸ ਸਮੇ ਬਚਨ “ਤੱਤ ਖਾਲਸੋ ਸੋ ਰਹਯੋ, ਗਯਓ ਸੋ ਖੋਟ ਗਵਾਇ।” ਅਡੋਲ ਚੜ੍ਹਦੀ ਕਲਾ ਦਾ ਪ੍ਰਤੀਕ ਸਨ।

੧੮੪੯ ਤੋਂ ਹੁਣ ਤੱਕ ਅਣਮਨੁੱਖੀ ਤਸ਼ੱਦਦ, ਦੇਸ਼ ਪੰਜਾਬ ਦੀ ਵੰਡ ਅਤੇ ਸਟੇਟ ਦੀ ਬਹੁ-ਪਰਤੀ ਹਿੰਸਾ ਨੇ ਪੀੜ੍ਹੀ ਦਰ ਪੀੜ੍ਹੀ ਅੰਦਰੂਨੀ ਟੁੱਟ-ਫੁੱਟ ਪੈਦਾ ਕੀਤੀ ਹੈ। ਇਹਨਾਂ ਡੂੰਘੇ ਜ਼ਖਮ ਤੇ ਮਰਹਮ ਲਈ ਸਾਂਝੀ ਸਵੀਕਾਰਤਾ (acceptance), ਸੰਵਾਦ ਅਤੇ ਆਤਮਿਕ ਉੱਚਤਾ ਦੀ ਲੋੜ ਹੈ। ਇਤਿਹਾਸ ਦੇ ਆਸਰੇ ਨਾਲ ਆਪਣੇ ਉੱਚੇ-ਸੁੱਚੇ ਬਿਰਤਾਂਤ ਨੂੰ ਪੀੜ੍ਹੀ-ਦਰ-ਪੀੜ੍ਹੀ ਜੀਵੰਤ ਰੱਖੋ। ਸਿੱਖ ਯਾਦ ਨੂੰ ਅੰਦਰ ਵਸਾਓ — ਜ਼ਖ਼ਮਾਂ ਨੂੰ ਸੂਰਜ ਬਣਾਓ। ਇਤਿਹਾਸ ਤੋਂ ਰੰਜ ਨਹੀਂ, ਉਸਾਰੂ ਪ੍ਰੇਰਨਾ ਲਵੋ।

In February 1762, half of the Sikh nation was martyred in just 36 hours. The evening prayer declared: “Tatt Khalsa so rahyo, gayo so khot gavae” (Only the pure Khalsa remains; the impure has perished)— a symbol of unshaken Chardikala.

Since 1849, the Sikh nation has endured inhuman persecution, the partition of Punjab, and multi-layered state violence, leading to generational internal fragmentation. Healing requires acceptance, dialogue, and spiritual strength. Keep our truthful history alive, turn pain into light, and draw inspiration, not resentment, from the past.

ਸੱਭਿਆਚਾਰਕ ਮੁੜ-ਰਚਨਾ/ Cultural Reprogramming

ਸਿੱਖ ਕੁਕੁਨਾਸ (ਫੀਨਿਕਸ) ਵਾਂਗ ਹਨ, ਹਰ ਇਮਤਿਹਾਨ ਤੋਂ ਬਾਅਦ ਹੋਰ ਮਜ਼ਬੂਤ ਉੱਠਦੇ ਹਨ।
ਦੁੱਖਾਂ ਦੀਆਂ ਰਾਖਾਂ ਵਿਚੋਂ, ਅਟੱਲ ਜਜ਼ਬੇ ਨਾਲ ਉਭਰਦੇ ਹਨ।
ਉਨ੍ਹਾਂ ਦੀ ਰੌਸ਼ਨੀ ਆਸ ਫੈਲਾਉਂਦੀ ਹੈ, ਮਨੁੱਖਤਾ ਨੂੰ ਹਨੇਰੇ ਸਮਿਆਂ ਵਿਚ ਰਾਹ ਦਿਖਾਉਂਦੀ ਹੈ।

ਬਸੰਤ ਦੇ ਅਰਥ ਖੇੜੇ ਤੇ ਚਾਅ ਵਜੋਂ ਲਏ ਜਾਂਦੇ ਹਨ। ਕਰੁੰਬਲਾਂ ਫੁੱਟਣ ਦੇ ਇਨ੍ਹਾਂ ਦਿਨਾਂ ਨੂੰ ਕੁੱਲ ਦੁਨੀਆਂ ਚਾਵਾਂ ਨਾਲ ਮਨਾਉਂਦੀ ਹੈ। ਪੰਜਾਬ ਵਿਚ ਵਸਦੇ ਜੀਅ ਇਨ੍ਹਾਂ ਦਿਨਾਂ ‘ਚ ਸਰੋਂ ਦੇ ਬਸੰਤੀ ਫੁੱਲਾਂ ਨੂੰ ਛੂਹ ਕੇ ਵਗਣ ਵਾਲੀ, ਮਹਿਕਾਂ ਭਰੀ ਹਵਾ ‘ਚ ਸਾਹ ਲੈਂਦੇ ਨੇ। ਬਸੰਤੀ ਰੰਗ ਸਿਰਫ ਚਾਅ ਤੇ ਖੇੜੇ ਦਾ ਹੀ ਨਹੀਂ ਬਲਕਿ ਕ੍ਰਾਂਤੀ ਤੇ ਕੁਰਬਾਨੀ ਦਾ ਵੀ ਰੰਗ ਹੈ। ਇਸੇ ਕਰਕੇ ਇਹ ਖਲਾਸੇ ਦਾ ਪਸੰਦੀਦਾ ਰੰਗ ਹੈ, ਖ਼ਾਲਸਾ ਇਨ੍ਹਾਂ ਚਾਰਾਂ ਹੀ ਅਨੁਭਵਾਂ ਨੂੰ ਸਦਾ ਭਰਪੂਰ ਜੀਂਵਦਾ ਹੈ ਤੇ ਸੁਤੰਤਰ ਵਿਚਰਦਾ ਹੈ।

ਲੋਕਾਈ ਨੂੰ ਗੁਲਾਮ ਬਣਾਈ ਰੱਖਣ ਦੀ ਬਿਰਤੀ ਵਾਲਾ ਜਾਲਮ ਇਸ ਅਜ਼ਾਦ ਤਬੀਅਤ ਤੋਂ ਖ਼ਾਰ ਖਾਂਦਾ ਹੋਇਆ, ਸੱਚ ਦੇ ਪਾਂਧੀਆਂ ਨੂੰ ਰਾਖ ਕਰਨ ਦਾ ਕੋਝਾ ਸੁਪਨਾ ਦੇਖਦਾ ਹੈ ਪਰ ਖੰਡੇ ਦੀ ਧਾਰ ‘ਚੋਂ ਪੈਦਾ ਹੋਣ ਵਾਲੇ, ਇਸ ਰਾਖ ਨਾਲ ਸਰੋਂ ਦੇ ਫੁੱਲ ਉਕੇਰਦੇ ਹਨ। ਜਿਸ ਵਿੱਚ ਮਹਾਰਾਜ ਦਾ ਜਾਨਭਾਈ ਸੋਭਦਾ ਹੈ ਜੋ ਗੁਰਾਂ ਦੇ ਬਚਨਾਂ ਨਾਲ ਇਸ ਧਰਤੀ ਉੱਤੇ ਜ਼ੁਲਮ ਦੀ ਘੰਡੀ ਮਰੋੜ ਕੇ ਸੱਚ ਦਾ ਰਾਜ ਪ੍ਰਗਟ ਕਰਨ ਦਾ ਲਖਾਇਕ ਹੈ।

Basanti (saffron) color symbolizes spring, joy, revolution, and sacrifice. The Khalsa embodies all these experiences. The tyrant dreams of reducing this free spirit to ashes — yet the Khalsa turns that very ash into mustard flowers (Basanti color).

Lesson for 2026:
An enslaved mind breeds dependency; a free mind awakens creative power. Cultural reconstruction means restoring intellectual and moral sovereignty. Build self-reliants intitutions — schools, think tanks, cooperatives. Measure progress not by external approval, but by Sikh standards. From gurdwara committees to universities, infuse every social structure with discipline and self-respect.

 

ਸਾਂਝੀ ਸਮਰੱਥਾ ਮੁੜ ਖੜ੍ਹੀ ਕਰੋ/ Rebuild Collective Agency

ਜਦੋਂ ਕਿਹਾ ਜਾਣ ਲੱਗਾ ਕਿ ਖਾਲਸਾ ਦੁਨੀਆਂ ਤੋਂ ਮੁਕਾ ਦਿੱਤਾ ਗਿਆ ਹੈ ਤਾਂ ਦੋ ਬਹਾਦਰ ਸੂਰਬੀਰਾਂ ਨੇ ਖਾਲਸਾਈ ਨਿਸ਼ਾਨ ਝੁਲਾ ਕੇ 1739 ਈ. ਨੂੰ ਸ਼ਹਾਦਤ ਪ੍ਰਾਪਤ ਕੀਤੀ।
ਆਜ਼ਾਦੀ ਕਿਸੇ ਵੱਲੋਂ ਦਿੱਤੀ ਨਹੀਂ ਜਾਂਦੀ — ਇਹ ਹਰ ਰੋਜ਼ ਅਮਲ ਵਿੱਚ ਲਿਆਂਦੀ ਜਾਂਦੀ ਹੈ। ਅਸਲ ਸਮਰੱਥਾ ਤਦ ਉੱਭਰਦੀ ਹੈ ਜਦੋਂ ਵਿਅਕਤੀ ਹਾਲਾਤਾਂ ਦੇ ਗੁਲਾਮ ਨਹੀਂ, ਆਪਣੇ ਭਾਗ ਦੇ ਰਚਨਹਾਰ ਬਣਦੇ ਹਨ। ਅਜਿਹੇ ਪ੍ਰਬੰਧ ਖੜ੍ਹੇ ਕਰੋ ਜੋ ਸਾਡਾ ਰਾਜ ਦੇ ਅਧਿਕਾਰੀ ਹੋਣਾ ਸਾਬਤ ਕਰਨ — ਸਥਾਨਕ ਸਕੂਲ, ਸਿਹਤ ਸੇਵਾਵਾਂ, ਗੁਰਦੁਆਰਾ ਪ੍ਰਬੰਧ। ਖਲਾਸਾਈ ਬੋਲ-ਬਾਲਿਆਂ ਨੂੰ ਪ੍ਰਚੰਡ ਕਰੋ। “ਕਿਸੇ ਨੂੰ ਕਰਨਾ ਚਾਹੀਦਾ ਹੈ” ਦੀ ਥਾਂ “ਅਸੀਂ ਆਪ ਬਣਾਵਾਂਗੇ” ਦਾ ਜਜ਼ਬਾ ਜਗਾਓ।

When it was declared that the Khalsa had been wiped out from the world, two brave warriors raised the nishan sahib to proclaimed sovereignty and attained martyrdom in 1739 CE.

Today, let’s Rebuild Collective Agency. Freedom is not granted — it is exercised daily. Agency emerges when individuals act as architects of destiny, not dependents on circumstance. Create civic projects that prove self-governance: local schooling, healthcare, Gurdwara management. Celebrate merit and competence, not rhetoric. Replace “somebody should do it” with “we will build it.”

ਆਤਮਕ ਤੇ ਨੈਤਿਕ ਅਧਾਰ/ Spiritual-Moral Foundation

ਬਾਜ਼ ਅਤੇ ਘੋੜਾ ਆਤਮਕ ਉਚਾਈ (ਪਰਵਾਜ਼) ਅਤੇ ਖ਼ੁਦਮੁਖ਼ਤਿਆਰੀ ਦੇ ਨਿਸ਼ਾਨ ਹਨ, ਇਸ ਕਰਕੇ ਇਹ ਖ਼ਾਲਸੇ ਦੇ ਪਿਆਰੇ ਸਾਥੀ ਹਨ।

ਆਤਮਕ ਸੰਯਮ ਤੋਂ ਬਿਨਾ ਰਾਜਨੀਤਿਕ ਤਾਕਤ ਜ਼ੁਲਮ ਵਿੱਚ ਬਦਲ ਜਾਂਦੀ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਦੀ ਸਿੱਖਿਆ ਸਾਨੂੰ ਯਾਦ ਕਰਾਉਂਦੀ ਹੈ ਕਿ ਧਰਮ ਅਨੁਸਾਰ ਰਾਜ ਕਰਨਾ ਹੋਵੇ ਤਾਂ ਸਿੰਘਾਸਨ ’ਤੇ ਬੈਠਣ ਤੋਂ ਪਹਿਲਾਂ ਆਪਣੇ ਆਪ ’ਤੇ ਜਿੱਤ ਹਾਸਲ ਕਰਨੀ ਪੈਂਦੀ ਹੈ। ਨਿਆਂ ਵਰਤਾਉਣ ਲਈ ਨਿਰਭਉ (ਨਿਡਰਤਾ) ਦੇ ਧਾਰਨੀ ਬਣੋ। ਨੈਤਿਕ ਗਿਰਾਵਟ ਤੋਂ ਬਚਣ ਲਈ ਨਿਰਵੈਰਤਾ ਨੂੰ ਜੀਵਨ ਵਿੱਚ ਲਿਆਓ। ਸੰਤ-ਸਿਪਾਹੀ ਵਾਂਗ ਜੀਓ — ਬਿਪਰ ਦੀਆਂ ਚਾਲਾਂ ਤੋਂ ਸਤਰਕ ਪਰ ਜੀਵਨ ਰੌਂਅ ਖੇੜੇ ਤੇ ਨਰਮਾਈ ਵਾਲਾ। 

Baaz (hawk) and horse are symbol of spiritual Ascent and sovereignty, thereby favorite fellows of Khalsa.

 Political power without spiritual restraint becomes tyranny. Guru Hargobind’s doctrine of Miri-Piri reminds us: to rule righteously, one must conquer the self before the throne. Practice Nirbhau (fearlessness) in defending justice. Embody Nirvair (without enmity) to prevent moral decay. Live as Sant-Sipahi (Saint-Soldier) — firm in defense, soft in heart.

ਪੀੜ੍ਹੀ ਦਰ ਪੀੜ੍ਹੀ ਅਗਵਾਈ ਦੀ ਲਗਾਤਾਰਤਾ/ Intergenerational Leadership

ਸੁਤੰਤਰ ਹੋਣ ਦਾ ਦਾਅਵਾ ਹਰ ਪੀੜ੍ਹੀ ਨੂੰ ਕਮਾਉਣਾ ਪੈਂਦਾ ਹੈ। ਅਜ਼ਾਦੀ ਦੀ ਮਸ਼ਾਲ ਸਿਆਣਪ, ਤਜਰਬੇ ਅਤੇ ਤਾਕਤ ਨਾਲ ਅੱਗੇ ਦੇਣੀ ਪੈਂਦੀ ਹੈ। ਅਗਵਾਈ ਦੀ ਲੜੀ ਕਾਇਮ ਰੱਖਣ ਲਈ ਮਾਰਗਦਰਸ਼ਨ ਨੂੰ ਪ੍ਰਣਾਲੀਬੱਧ ਕਰੋ — ਬਜ਼ੁਰਗ ਉਸਤਾਦ ਬਣਨ, ਨੌਜਵਾਨ ਸਿੱਖਿਆਰਥੀ ਅਤੇ ਭਵਿੱਖ ਦੇ ਨੇਤਾ ਬਣਨ। ਸਾਂਝੇ ਗਿਆਨ ਨੂੰ ਸੰਭਾਲੋ — ਮੌਖਿਕ ਇਤਿਹਾਸ, ਦਸਤਾਵੇਜ਼ ਤੇ ਰਾਜਕਾਜੀ ਸਾਜੋ ਸਮਾਨ ਇਕੱਠੇ ਕਰੋ। ਗੁਰਦੁਆਰੇ ਅਤੇ ਸਕੂਲਾਂ ਨੂੰ ਅਜਿਹੇ ਕੇਂਦਰ ਬਣਾਓ ਜਿੱਥੇ ਅਧਿਆਤਮ, ਅਨੁਸ਼ਾਸਨ ਤੇ ਸੇਵਾ ਦੀ ਭਾਵਨਾ ਦਾ ਮਹੌਲ ਹੋਵੇ।

Continuity Sovereignty is a relay — each generation must pass the torch wiser and stronger. Institutionalize mentorship: elders as teachers, youth as successors. Archive wisdom — oral histories, documents, governance frameworks. Transform gurdwaras and schools into leadership incubators that train administrators, diplomats, and policymakers in the Sikh spirit.

 

ਬਿਬੇਕ ਹੀ ਵੱਡੀ ਤਾਕਤ ਹੈ/ Intellectual Humility Before Power

2026 ਬਿਬੇਕ ਹੀ ਵੱਡੀ ਤਾਕਤ ਹੈ। 
ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਖ਼ਤਰਾ ਅਹੰਕਾਰ ਹੁੰਦਾ ਹੈ। ਨਿਮਰਤਾ ਤੋਂ ਬਿਨਾ ਤਾਕਤ, ਧਰਮਿਕ ਮਕਸਦਾਂ ਨੂੰ ਵੀ ਮੈਲਾ ਕਰ ਦਿੰਦੀ ਹੈ। ਖੁੱਲ੍ਹੀਆਂ ਸਭਾਵਾਂ ਅਤੇ ਪਾਰਦਰਸ਼ ਪ੍ਰਬੰਧ ਬਣਾਓ। ਸਰਬੱਤ ਖ਼ਾਲਸਾ ਦੀ ਰੂਹ ਮੁੜ ਜਗਾਓ — ਫੈਸਲੇ ਤੋਂ ਪਹਿਲਾਂ ਵਿਚਾਰ ਕਰੋ। ਆਗੂ ਹਕੂਮਤ ਨਹੀਂ, ਸੇਵਾਦਾਰ ਹੈ— ਜੋ ਸੰਗਤ ਤੇ ਗੁਰੂ ਅੱਗੇ ਜਵਾਬਦੇਹ ਰਹਿੰਦਾ ਹੈ।

The gravest danger after liberation is arrogance. Power untampered by humility corrupts even righteous causes. Establish open councils and transparent governance models. Reintroduce the Sarbat Khalsa spirit — debate before decree. Teach that leadership is stewardship — borrowed from the people and accountable to the Guru.